Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਦਾਖਲਾ ਕਿਵੇਂ ਅਤੇ ਕਦੋਂ ਲੈਣਾ ਹੈ (How and when to enrol) - ਪੰਜਾਬੀ (Punjabi)

On this page

ਕਿੰਡਰ ਵਿੱਚ ਦਾਖਲਾ ਲੈਣਾ

https://player.vimeo.com/video/740960682?autoplay=0

Peer Educator - Enrolment - (Punjabi)

View transcript

ਦਾਖ਼ਲਾ ਕਿਵੇਂ ਕਰਵਾਉਣਾ ਹੈ?

ਦਾਖਲਾ ਲੈਣ ਦੀ ਪ੍ਰਕਿਰਿਆ ਬਾਰੇ ਆਪਣੀ ਸਥਾਨਕ ਕੌਂਸਲ ਜਾਂ ਕਿੰਡਰਗਾਰਟਨ ਸੇਵਾ ਨਾਲ ਗੱਲ ਕਰੋ। ਤੁਸੀਂ ਤਿੰਨ ਸਾਲ ਦੇ ਬੱਚਿਆਂ ਦੀ ਕਿੰਡਰਗਾਰਟਨ ਇਨਕੁਆਰੀ ਲਾਈਨ ਨੂੰ 1800 338 663 ‘ਤੇ ਫ਼ੋਨ ਕਰ ਸਕਦੇ ਹੋ ਜਾਂ 3YO.kindergarten@education.vic.gov.au ‘ ਤੇ ਈਮੇਲ ਕਰ ਸਕਦੇ ਹੋ।

ਆਪਣੀ ਭਾਸ਼ਾ ਵਿੱਚ ਸਹਾਇਤਾ ਲੈਣ ਲਈ ਜਾਂ ਦੁਭਾਸ਼ੀਆ ਪ੍ਰਾਪਤ ਕਰਨ ਲਈ, ਸਭ ਤੋਂ ਪਹਿਲਾਂ National Translating and Interpreting Service (ਰਾਸ਼ਟਰੀ ਅਨੁਵਾਦ ਅਤੇ ਦੁਭਾਸ਼ੀਆ ਸੇਵਾ) ‘ਤੇ 131 450 ‘ਤੇ ਕਾਲ ਕਰੋ।

ਤੁਸੀਂ ਆਪਣੇ ਕਿੰਡਰ ਤੋਂ ਵੀ ਪੁੱਛ ਸਕਦੇ ਹੋ ਕਿ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਆਉਣ ਵਾਲੀ ਮੁਫ਼ਤ ਟੈਲੀਫ਼ੋਨ ਦੁਭਾਸ਼ੀਆ ਸੇਵਾ ਦੀ ਵਰਤੋਂ ਕਿਵੇਂ ਕਰਨੀ ਹੈ।

ਅਰਲੀ ਸਟਾਰਟ ਕਿੰਡਰਗਾਰਟਨ (ESK)

ਸ਼ਰਨਾਰਥੀ ਜਾਂ ਪਨਾਹ ਲੈਣ ਵਾਲੇ ਪਿਛੋਕੜ ਵਾਲੇ ਬੱਚੇ ਅਰਲੀ ਸਟਾਰਟ ਕਿੰਡਰਗਾਰਟਨ ਰਾਹੀਂ ਵਾਧੂ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਕਿੰਡਰਗਾਰਟਨ ਜਾਣ ਲਈ ਤਰਜੀਹ ਪ੍ਰਾਪਤਕਰ ਸਕਦੇ ਹਨ। ਜਦੋਂ ਤੁਸੀਂ ਆਪਣੇ ਬੱਚੇ ਦਾ ਦਾਖਲਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੀ ਸਥਾਨਕ ਸੇਵਾ ਨੂੰ ਅਰਲੀ ਸਟਾਰਟ ਕਿੰਡਰਗਾਰਟਨ ਬਾਰੇ ਪੁੱਛ ਸਕਦੇ ਹੋ, ਜਾਂ ਹੋਰ ਜਾਣਕਾਰੀ ਲਈ ਅਰਲੀ ਸਟਾਰਟ ਕਿੰਡਰਗਾਰਟਨ ‘ਤੇ ਜਾ ਸਕਦੇ ਹੋ।

ਕਦੋਂ ਦਾਖਲਾ ਲੈਣਾ ਹੈ

ਵਿਕਟੋਰੀਆ ਵਿੱਚ, ਤੁਸੀਂ ਬੱਚਿਆਂ ਦੇ 3 ਸਾਲ ਦੇ ਹੋਣ ‘ਤੇ ਕਿੰਡਰ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ। ਤੁਸੀਂ ਆਪਣੇ ਬੱਚੇ ਦੀ ਜਨਮ ਮਿਤੀ ਸ਼ੁਰੂਆਤੀ ਉਮਰ ਕੈਲਕੁਲੇਟਰ ਵਿੱਚ ਦਰਜ ਕਰ ਸਕਦੇ ਹੋ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਕਿਹੜੇ ਸਾਲ ਤਿੰਨ ਅਤੇ ਚਾਰ ਸਾਲ ਦੀ ਉਮਰ ਦਾ ਕਿੰਡਰਗਾਰਟਨ ਜਾਂ ਪ੍ਰੀ-ਪ੍ਰੈਪ ਸ਼ੁਰੂ ਕਰ ਸਕਦਾ ਹੈ।

ਜੇਕਰ ਤੁਹਾਡੇ ਬੱਚੇ ਦਾ ਜਨਮ 1 ਜਨਵਰੀ ਤੋਂ 30 ਅਪ੍ਰੈਲ ਦੇ ਵਿਚਕਾਰ ਹੋਇਆ ਹੈ ਤਾਂ ਤੁਸੀਂ ਚੁਣ ਸਕਦੇ ਹੋ ਕਿ ਉਹ ਕਿਸ ਸਾਲ ਤਿੰਨ-ਸਾਲਾ-ਬੱਚਿਆਂ ਦੀ ਉਮਰ ਦੇ ਕਿੰਡਰਗਾਰਟਨ ਵਿੱਚ ਜਾਣਾ ਸ਼ੁਰੂ ਕਰਨਗੇ। ਤੁਹਾਡਾ ਬੱਚਾ ਤਿੰਨ-ਸਾਲਾ-ਬੱਚਿਆਂ ਦਾ ਕਿੰਡਰਗਾਰਟਨ ਉਸੇ ਸਾਲ ਸ਼ੁਰੂ ਕਰ ਸਕਦਾ ਹੈ ਜਿਸ ਸਾਲ ਉਹ 3 ਸਾਲ ਦਾ ਹੁੰਦਾ ਹੈ, ਜਾਂ ਜਿਸ ਸਾਲ ਉਹ 4 ਸਾਲ ਦਾ ਹੁੰਦਾ ਹੈ। ਜੇਕਰ ਤੁਹਾਡਾ ਬੱਚਾ ਤਿੰਨ-ਸਾਲਾ-ਬੱਚਿਆਂ ਦਾ ਕਿੰਡਰਗਾਰਟਨ ਉਸ ਸਾਲ ਸ਼ੁਰੂ ਕਰਦਾ ਹੈ ਜਿਸ ਸਾਲ ਉਹ 3 ਸਾਲ ਦਾ ਹੁੰਦਾ ਹੈ ਤਾਂ ਉਹ ਉਸ ਸਾਲ ਸਕੂਲ ਸ਼ੁਰੂ ਕਰੇਗਾ ਜਿਸ ਸਾਲ ਉਹ 5 ਸਾਲ ਦਾ ਹੁੰਦਾ ਹੈ। ਜੇਕਰ ਤੁਸੀਂ ਆਪਣੇ ਬੱਚੇ ਨੂੰ ਤਿੰਨ-ਸਾਲਾ-ਬੱਚਿਆਂ ਦੇ ਕਿੰਡਰਗਾਰਟਨ ਵਿੱਚ ਉਸ ਸਾਲ ਭੇਜਣਾ ਚੁਣਦੇ ਹੋ ਜਿਸ ਸਾਲ ਉਹ 4 ਸਾਲ ਦਾ ਹੁੰਦਾ ਹੈ, ਤਾਂ ਉਹ ਉਸ ਸਾਲ ਸਕੂਲ ਸ਼ੁਰੂ ਕਰੇਗਾ ਜਿਸ ਸਾਲ ਉਹ 6 ਸਾਲ ਦਾ ਹੋਵੇਗਾ।

ਇੱਕ ਕਿੰਡਰ ਪ੍ਰੋਗਰਾਮ ਲੱਭੋ

ਮੰਨਜ਼ੂਰਸੁਦਾ ਕਿੰਡਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸੇਵਾਵਾਂ ਲੱਭਣ ਲਈ, ‘‘ਫਾਇੰਡ ਏ ਕਿੰਡਰ ਪ੍ਰੋਗਰਾਮ’’ ਵੈੱਬਸਾਈਟ ‘ਤੇ ਜਾਓ। ਤੁਹਾਡੀ ਸਥਾਨਕ ਕੌਂਸਲ ਅਤੇ ਕਿੰਡਰਗਾਰਟਨ ਸੇਵਾਵਾਂ ਵੀ ਕਿੰਡਰਗਾਰਟਨ ਵਿੱਚ ਜਗ੍ਹਾ ਲੱਭਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ।

ਇਸ ਕਿੰਡਰ ਟਿੱਕ ਨਿਸ਼ਾਨ ਨੂੰ ਵੇਖੋ:

ਇਹ ਕਿੰਡਰ ਟਿੱਕ ਦਾ ਨਿਸ਼ਾਨ ਵਿਕਟੋਰੀਆਈ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਲਈ ਮੰਨਜ਼ੂਰਸੁਦਾ ਕਿੰਡਰ ਪ੍ਰੋਗਰਾਮ ਨੂੰ ਲੱਭਣ ਵਿੱਚ ਮੱਦਦ ਕਰਦਾ ਹੈ।

ਆਪਣੀ ਸਥਾਨਕ ਕਿੰਡਰਗਾਰਟਨ ਸੇਵਾ ਵਿੱਚ, ਉਸ ਸੇਵਾ ਵਿੱਚ ਜਾਂ ਕੇਂਦਰ ਦੀ ਇਮਾਰਤ ਜਾਂ ਮੈਦਾਨ ‘ਤੇ, ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਂ ਉਨ੍ਹਾਂ ਦੀ ਜਾਣਕਾਰੀ ਸਮੱਗਰੀ ਵਿੱਚ ਇਸ ਕਿੰਡਰ ਟਿੱਕ ਦੇ ਲੋਗੋ ਨੂੰ ਲੱਭੋ।

Updated 26 March 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government