Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਕਿੰਡਰ ਕਿਵੇਂ ਕੰਮ ਕਰਦਾ ਹੈ (How kinder works) - ਪੰਜਾਬੀ (Punjabi)

On this page

ਕਿੰਡਰ, ਜਿਸ ਨੂੰ ‘ਕਿੰਡਰਗਾਰਟਨ’ ਜਾਂ ‘ਅਰਲੀ ਚਾਈਲਡਹੁੱਡ ਐਜੂਕੇਸ਼ਨ’ ਵੀ ਕਿਹਾ ਜਾਂਦਾ ਹੈ, ਤੁਹਾਡੇ ਬੱਚੇ ਦੇ ਵਿਕਾਸ ਅਤੇ ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। 3 ਸਾਲ ਦੀ ਉਮਰ ਤੋਂ ਉੱਚ ਗੁਣਵੱਤਾ ਵਾਲਾ ਕਿੰਡਰ ਪ੍ਰੋਗਰਾਮ ਸ਼ੁਰੂ ਕਰਨਾ, ਬੱਚਿਆਂ ਨੂੰ ਉਹ ਹੁਨਰ ਵਿਕਸਿਤ ਕਰਨ ਵਿੱਚ ਮੱਦਦ ਕਰ ਸਕਦਾ ਹੈ ਜਿਸ ਨਾਲ ਉਹ ਜੀਵਨ ਅਤੇ ਸਕੂਲ ਵਿੱਚ ਵਧੀਆ ਕਾਰਗੁਜ਼ਾਰੀ ਕਰ ਸਕਣ।

ਤੁਸੀਂ ਇਹ ਪਤਾ ਲਗਾਉਣ ਲਈ Starting Age Calculator (ਸਟਾਰਟਿੰਗ ਏਜ਼ ਕੈਲਕੁਲੇਟਰ) ਵਿੱਚ ਆਪਣੇ ਬੱਚੇ ਦੀ ਜਨਮ ਮਿਤੀ ਭਰ ਸਕਦੇ ਹੋ ਕਿ ਉਹ ਤਿੰਨ ਅਤੇ ਚਾਰ-ਸਾਲਾ ਕਿੰਡਰ ਕਿਸ ਸਾਲ ਤੋਂ ਸ਼ੁਰੂ ਕਰ ਸਕਦਾ ਹੈ।

ਪ੍ਰੀ-ਪ੍ਰੈਪ ਕੀ ਹੈ?

2025 ਤੋਂ, ਚਾਰ ਸਾਲਾਂ ਦਾ ਕਿੰਡਰ ਹੁਣ ਪ੍ਰੀ-ਪ੍ਰੈਪ ਬਣ ਗਿਆ ਹੈ।

2026 ਤੋਂ, ਪ੍ਰੀ-ਪ੍ਰੈਪ ਹਰ ਹਫ਼ਤੇ 16 ਤੋਂ 25 ਘੰਟੇ ਦੇ ਵਿਚਕਾਰ ਉਹਨਾਂ ਬੱਚਿਆਂ ਲਈ ਉਪਲਬਧ ਹੋਵੇਗਾ ਜੋ:

ਪ੍ਰੀ-ਪ੍ਰੈਪ ਖੇਡ-ਆਧਾਰਿਤ ਹੀ ਰਹੇਗਾ ਅਤੇ ਯੋਗਤਾ ਪ੍ਰਾਪਤ ਸ਼ੁਰੂਆਤੀ ਬਾਲ ਸਿੱਖਿਆ ਅਧਿਆਪਕਾਂ ਵੱਲੋਂ ਚਲਾਇਆ ਜਾਵੇਗਾ।

ਵਾਧੂ ਘੰਟੇ ਬੱਚਿਆਂ ਨੂੰ ਖੇਡ ਦੁਆਰਾ ਸਿੱਖਣ, ਅਤੇ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਪਣੇ ਆਪ ‘ਤੇ ਭਰੋਸਾ ਬਣਾਉਣ ਲਈ ਵਧੇਰੇ ਸਮਾਂ ਦਿੰਦੇ ਹਨ।

ਪ੍ਰੀ-ਪ੍ਰੈਪ ਸਟੈਂਡਅਲੋਨ (ਸੈਸ਼ਨਲ) ਕਿੰਡਰਗਾਰਟਨ ਅਤੇ ਪੂਰੇ ਦਿਨ ਦੀ ਦੇਖਭਾਲ ਕਰਨ ਵਾਲੇ ਸੈਂਟਰਾਂ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ।

ਪ੍ਰੀ-ਪ੍ਰੈਪ,, ਚਾਰ-ਸਾਲਾ ਕਿੰਡਰਗਾਰਟਨ ਅਤੇ ਤਿੰਨ-ਸਾਲਾ ਕਿੰਡਰ ਇਹ ਸਭ ‘‘ਫ੍ਰੀ ਕਿੰਡਰ’’ ਦਾ ਹਿੱਸਾ ਹਨ। ‘’ਫ੍ਰੀ ਕਿੰਡਰ’’ ਬਾਰੇ ਹੋਰ ਜਾਣੋ।

ਕਿੰਡਰਗਾਰਟਨ ਦੇ ਘੰਟੇ

ਫ਼ੰਡ ਪ੍ਰਾਪਤ ਤਿੰਨ ਸਾਲਾ ਕਿੰਡਰਗਾਰਟਨ ਪ੍ਰੋਗਰਾਮ ਹਫ਼ਤੇ ਵਿੱਚ 5 ਤੋਂ 15 ਘੰਟਿਆਂ ਤੱਕ ਲਈ ਉਪਲਬਧ ਹਨ। ਫ਼ੰਡ ਪ੍ਰਾਪਤ ਚਾਰ ਸਾਲਾ ਕਿੰਡਰਗਾਰਟਨ ਪ੍ਰੋਗਰਾਮ ਹਫ਼ਤੇ ਵਿੱਚ 15 ਘੰਟੇ ਲਈ ਉਪਲਬਧ ਹਨ।

ਵਿਕਟੋਰੀਆ ਵਿੱਚ ਚਾਰ-ਸਾਲਾ ਬੱਚਿਆਂ ਦਾ ਕਿੰਡਰ ਹੌਲੀ-ਹੌਲੀ ‘‘ਪ੍ਰੀ-ਪ੍ਰੈਪ’’ ਬਣ ਰਿਹਾ ਹੈ, ਜਿਸਦੇ ਘੰਟੇ ਹੌਲੀ-ਹੌਲੀ ਹਰ ਹਫ਼ਤੇ 15 ਤੋਂ ਵਧਾ ਕੇ 30 ਤੱਕ ਕੀਤੇ ਜਾ ਰਹੇ ਹਨ।

ਸਾਬਤ ਹੋ ਚੁੱਕੇ ਨਤੀਜੇ

ਜੋ ਬੱਚੇ ਕਿੰਡਰ ਪ੍ਰੋਗਰਾਮ ਵਿੱਚ ਜਾਂਦੇ ਹਨ ਉਹ ਇਸ ਤਰ੍ਹਾਂ ਦੇ ਹੁਨਰ ਵਿਕਸਿਤ ਕਰਨਾ ਸ਼ੁਰੂ ਕਰਦੇ ਹਨ ਜਿਵੇਂ ਕਿ ਅੰਕਾਂ ਨੂੰ ਕਿਵੇਂ ਗਿਣਨਾ ਅਤੇ ਅਤੇ ਅੱਖਰਾਂ ਨੂੰ ਕਿਵੇਂ ਪਛਾਣਨਾ ਹੈ, ਅਤੇ ਸਵਾਲਾਂ ਨੂੰ ਕਿਵੇਂ ਹੱਲ ਕਰਨਾ ਹੈ। ਤੁਹਾਡਾ ਬੱਚਾ ਆਪਣਾ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਤਾ ਪੈਦਾ ਕਰੇਗਾ ਅਤੇ ਸਮਾਜਿਕ ਅਤੇ ਭਾਵਨਾਤਮਕ ਹੁਨਰ ਸਿੱਖੇਗਾ। ਉਹ ਮੇਲ-ਜੋਲ ਕਰਨਗੇ ਅਤੇ ਨਵੇਂ ਦੋਸਤ ਬਣਾਉਣਗੇ।

ਜਦੋਂ ਤੁਹਾਡਾ ਬੱਚਾ ਨਿਯਮਿਤ ਤੌਰ ‘ਤੇ ਕਿੰਡਰ ਜਾਂਦਾ ਹੈ, ਤਾਂ ਉਹ ਆਪਣੇ ਸਾਥੀ ਬੱਚਿਆਂ ਅਤੇ ਅਧਿਆਪਕਾਂ ਨਾਲ ਹੋਰ ਗਹਿਰੇ ਰਿਸ਼ਤੇ ਬਣਾਉਂਦਾ ਹੈ। ਇਹ ਆਪਣੇਪਣ ਦੀ ਭਾਵਨਾ ਤੁਹਾਡੇ ਬੱਚੇ ਨੂੰ ਮਹੱਤਵਪੂਰਨ ਮਹਿਸੂਸ ਕਰਵਾਉਂਦੀ ਹੈ, ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ ਅਤੇ ਸਿੱਖਣ ਦੀ ਪੜਚੋਲ ਕਰਨ ਅਤੇ ਆਨੰਦ ਲੈਣ ਲਈ ਆਤਮਵਿਸ਼ਵਾਸ ਦਿੰਦੀ ਹੈ।

ਕਿੰਡਰ ਦੀ ਨਿਯਮਿਤਤਾ ਅਤੇ ਰੁਟੀਨ ਬੱਚੇ ਨੂੰ ਇੱਕ ਢਾਂਚਾ ਦਿੰਦੇ ਹਨ, ਜੋ ਤੁਹਾਡੇ ਬੱਚੇ ਨੂੰ ਗਰੁੱਪ ਵਿੱਚ ਰਹਿ ਕੇ ਸਿੱਖਣ ਬਾਰੇ ਹੋਰ ਆਤਮਵਿਸ਼ਵਾਸ ਦਿੰਦਾ ਹੈ। ਨਿਯਮਿਤ ਤੌਰ ‘ਤੇ ਕਿੰਡਰ ਜਾਣਾ ਤੁਹਾਡੇ ਬੱਚੇ ਨੂੰ ਸਕੂਲ ਵਿੱਚ ਸੁਚਾਰੂ ਢੰਗ ਨਾਲ ਢਲਣ ਵਿੱਚ ਸਹਾਇਤਾ ਕਰ ਸਕਦਾ ਹੈ। ਇਸਦਾ ਕਾਰਨ ਇਹ ਹੈ ਕਿ ਜੋ ਬੱਚੇ ਨਿਯਮਿਤ ਤੌਰ ‘ਤੇ ਕਿੰਡਰ ਜਾਂਦੇ ਹਨ, ਉਹਨਾਂ ਦੀ ਸਕੂਲ ਸ਼ੁਰੂ ਕਰਨ ਤੋਂ ਬਾਅਦ ਆਪਣੀ ਭਾਗੀਦਾਰੀ ਦੇ ਪੱਧਰ ਨੂੰ ਬਣਾਈ ਰੱਖਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ।

ਖੋਜ ਸਾਬਤ ਕਰਦੀ ਹੈ ਕਿ 16 ਸਾਲ ਦੇ ਵਿਦਿਆਰਥੀਆਂ ਲਈ, ਜਿਨ੍ਹਾਂ ਨੇ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਜਾਂ 3 ਸਾਲਾਂ ਕਿੰਡਰ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ, ਉਹਨਾਂ ਦੇ ਅੰਗਰੇਜ਼ੀ ਅਤੇ ਗਣਿਤ ਵਿੱਚ ਅੰਕ ਉਨ੍ਹਾਂ ਵਿਦਿਆਰਥੀਆਂ ਨਾਲੋਂ ਵੱਧ ਹੁੰਦੇ ਸਨ, ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਨਹੀਂ ਲਿਆ ਸੀ।

ਮਾਪੇ ਅਤੇ ਕਿੰਡਰ ਅਧਿਆਪਕ ਕਿਵੇਂ ਮਿਲ ਕੇ ਕੰਮ ਕਰਦੇ ਹਨ

ਕਿੰਡਰ ਮਾਪਿਆਂ/ਸੰਭਾਲਕਰਤਾਵਾਂ, ਪਰਿਵਾਰਾਂ ਅਤੇ ਅਧਿਆਪਕਾਂ ਵਿਚਕਾਰ ਭਾਈਵਾਲੀ ਵਜੋਂ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਇੱਕ ਮਾਤਾ/ਪਿਤਾ/ਦੇਖਭਾਲਕਰਤਾ ਵਜੋਂ, ਤੁਸੀਂ ਆਪਣੇ ਬੱਚੇ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੋ। ਤੁਸੀਂ ਉਨ੍ਹਾਂ ਨੂੰ ਸਹੀ-ਗਲਤ ਦੀ ਪਹਿਚਾਣ ਕਰਨਾ, ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਜਿਵੇਂ ਕਿ ਦਿਆਲੂਪਨ ਅਤੇ ਸਤਿਕਾਰ ਕਰਨਾ ਸਿਖਾਉਂਦੇ ਹੋ। ਅਧਿਆਪਕ ਤੁਹਾਡੇ ਨਾਲ ਇਸ ਬਾਰੇ ਗੱਲ ਕਰਨਗੇ ਕਿ ਕਿੰਡਰ ਵਿੱਚ ਕੀ ਹੋ ਰਿਹਾ ਹੈ ਅਤੇ ਤੁਹਾਡੇ ਬੱਚੇ ਨੂੰ ਘਰ ਵਿੱਚ ਸਿੱਖਣਾ ਜਾਰੀ ਰੱਖਣ ਵਿੱਚ ਮੱਦਦ ਕਰਨ ਦੇ ਤਰੀਕਿਆਂ ਬਾਰੇ। ਉਹ ਜਾਣਨਾ ਚਾਹੁੰਦੇ ਹਨ ਕਿ ਤੁਹਾਡੇ ਬੱਚੇ ਦੀਆਂ ਕੀ ਰੁਚੀਆਂ ਹਨ ਅਤੇ ਉਹ ਕਿਵੇਂ ਸਿੱਖਣਾ ਪਸੰਦ ਕਰਦੇ ਹਨ।

ਤੁਸੀਂ ਕਿਸੇ ਵੀ ਸਮੇਂ ਆਪਣੇ ਕਿੰਡਰ ਵਾਲੇ ਅਧਿਆਪਕ ਨੂੰ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿ ਸਕਦੇ ਹੋ। ਇਹ ਵੈੱਬਸਾਈਟ ‘ਤੇ ਜਾਂ ਟੈਲੀਫ਼ੋਨ ਜਾਂ ਵੀਡੀਓ ਰਾਹੀਂ ਹੋ ਸਕਦਾ ਹੈ। ਇਸ ਸੇਵਾ ਤੱਕ ਪਹੁੰਚ ਕਰਨ ਲਈ ਪਰਿਵਾਰਾਂ ਲਈ ਕੋਈ ਖ਼ਰਚਾ ਨਹੀਂ ਹੈ।

ਜੇਕਰ ਤੁਸੀਂ ਕਿੰਡਰ ਨਾਲ ਆਪਣੀ ਕਿਸੇ ਪਸੰਦੀਦਾ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਮੁਫ਼ਤ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਆਉਣ ਵਾਲੀ ਟੈਲੀਫ਼ੋਨ ਦੁਭਾਸ਼ੀਆ ਸੇਵਾ ਦੀ ਵਰਤੋਂ ਕਰ ਸਕਦੇ ਹੋ। ਇਹ ਸੇਵਾ ਇਸ ਸਮੇਂ 30 ਭਾਸ਼ਾਵਾਂ ਵਿੱਚ ਉਪਲਬਧ ਹੈ।

ਤੁਸੀਂ ਦੁਭਾਸ਼ੀਏ ਨੂੰ ਕਿੰਡਰ ਦਾ ਨਾਮ ਅਤੇ ਫ਼ੋਨ ਨੰਬਰ ਦੱਸੋਗੇ, ਅਤੇ ਦੁਭਾਸ਼ੀਆ ਪੂਰੀ ਕਾਲ ਦੌਰਾਨ ਲਾਈਨ ‘ਤੇ ਰਹੇਗਾ ਅਤੇ ਤੁਹਾਡੀ ਗੱਲ ਦਾ ਅਨੁਵਾਦ ਕਰਦਾ ਰਹੇਗਾ, ਜਦੋਂ ਤੱਕ ਤੁਸੀਂ ਗੱਲ ਮੁਕੰਮਲ ਨਹੀਂ ਕਰ ਲੈਂਦੇ। ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਗਾਈਡ ਵਿੱਚ ਦਿੱਤੇ ਕਦਮਾਂ ਦੀ ਪਾਲਣਾ ਕਰੋ।

ਕਿੰਡਰ ਵਿੱਚ ਕੀ ਹੁੰਦਾ ਹੈ

ਅਧਿਆਪਕ ਬੱਚਿਆਂ ਨੂੰ ਖੇਡ ਰਾਹੀਂ ਸਿੱਖਣ ਲਈ ਉਤਸ਼ਾਹਿਤ ਕਰਦੇ ਹਨ। ਗਤੀਵਿਧੀਆਂ ਵਿੱਚ ਡਰਾਇੰਗ ਕਰਨਾ, ਗਾਉਣਾ, ਚੜ੍ਹਨਾ, ਖੁਦਾਈ ਕਰਨਾ ਅਤੇ ਬਾਹਰਵਾਰ ਦੌੜਨਾ, ਖਿਡੌਣਿਆਂ ਨਾਲ ਖੇਡਣਾ ਅਤੇ ਕਿਤਾਬਾਂ ਪੜ੍ਹਨਾ ਸ਼ਾਮਲ ਹੋ ਸਕਦਾ ਹੈ। ਖੇਡਣਾ ਬੱਚਿਆਂ ਨੂੰ ਚੀਜ਼ਾਂ ਵੰਡਣ ਅਤੇ ਵਾਰੀ ਅਨੁਸਾਰ ਦੂਜਿਆਂ ਨਾਲ ਸਹਿਯੋਗ ਕਰਨਾ ਸਿਖਾਉਣ ਦੇ ਨਾਲ-ਨਾਲ ਆਪਣੀ ਕਲਪਨਾ ਵਰਤਨ ਅਤੇ ਖੋਜ-ਬੀਨ ਕਰਨ ਲਈ ਵੀ ਉਤਸ਼ਾਹਿਤ ਕਰਦਾ ਹੈ। ਬੱਚੇ ਅੰਗਰੇਜ਼ੀ ਬੋਲਣ ਅਤੇ ਸਮਝਣ ਦੇ ਤਰੀਕੇ ਸਮੇਤ ਆਵਾਜ਼ਾਂ, ਸ਼ਬਦਾਂ ਅਤੇ ਭਾਸ਼ਾ ਬਾਰੇ ਸਿੱਖਣਗੇ।

ਕਿੰਡਰ ਸਾਡੇ ਬਹੁ-ਸੱਭਿਆਚਾਰਕ ਭਾਈਚਾਰੇ ਦਾ ਹਿੱਸਾ ਹਨ

ਕਿੰਡਰ ਪ੍ਰੋਗਰਾਮ ਸਾਰੇ ਤਰ੍ਹਾਂ ਦੇ ਪਿਛੋਕੜ ਵਾਲੇ ਮਾਪਿਆਂ ਦਾ ਉਹਨਾਂ ਦੇ ਆਪਣੇ ਭਾਈਚਾਰਿਆਂ ਦਾ ਹਿੱਸਾ ਬਣਨ ਲਈ ਸਵਾਗਤ ਕਰਦੇ ਹਨ। ਉਹ ਇੱਕ ਅਜਿਹੀ ਥਾਂ ਹੈ ਜਿੱਥੇ ਮਾਪੇ ਮਿਲ ਸਕਦੇ ਹਨ ਅਤੇ ਆਪਸ ਵਿੱਚ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ ਅਤੇ ਇੱਕ ਦੂਜੇ ਤੋਂ ਸਿੱਖ ਸਕਦੇ ਹਨ।

ਅਧਿਆਪਕ ਤੁਹਾਡੇ ਬੱਚੇ ਅਤੇ ਤੁਹਾਡੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦੇ ਹਨ। ਇਹ ਉਹਨਾਂ ਨੂੰ ਅਜਿਹੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਮੱਦਦ ਕਰਦਾ ਹੈ ਜੋ ਤੁਹਾਡੇ ਬੱਚੇ ਲਈ ਅਰਥਪੂਰਣ ਹਨ, ਜਿਸ ਵਿੱਚ ਸੱਭਿਆਚਾਰਕ ਮਹੱਤਤਾ ਵਾਲੇ ਦਿਨਾਂ ਅਤੇ ਸਮਾਗਮਾਂ ‘ਤੇ ਆਧਾਰਿਤ ਗਤੀਵਿਧੀਆਂ ਅਤੇ ਵਿਕਟੋਰੀਆ ਵਿੱਚ ਵਿਭਿੰਨਤਾ ਨੂੰ ਖੁਸ਼ੀ ਨਾਲ ਮਨਾਉਣਾ ਸ਼ਾਮਲ ਹੈ।

ਅਧਿਆਪਕ ਗਤੀਵਿਧੀਆਂ ਵਿੱਚ ਹਰ ਕਿਸੇ ਨੂੰ ਸ਼ਾਮਲ ਕਰਦੇ ਹਨ, ਇਸ ਲਈ ਜਿਹੜੇ ਬੱਚੇ ਅੰਗਰੇਜ਼ੀ ਨਹੀਂ ਬੋਲਦੇ ਉਨ੍ਹਾਂ ਨੂੰ ਖੇਡਣ ਅਤੇ ਸਿੱਖਣ ਦੇ ਬਰਾਬਰ ਮੌਕੇ ਮਿਲਦੇ ਹਨ। ਕੁੱਝ ਕਿੰਡਰ ਪ੍ਰੋਗਰਾਮਾਂ ਵਿੱਚ ਦੋਭਾਸ਼ੀ ਅਧਿਆਪਕ ਹੁੰਦੇ ਹਨ ਜੋ ਉਹਨਾਂ ਬੱਚਿਆਂ ਦੀ ਮੱਦਦ ਕਰਦੇ ਹਨ ਜੋ ਘੱਟ ਜਾਂ ਬਿਲਕੁਲ ਹੀ ਅੰਗਰੇਜ਼ੀ ਨਹੀਂ ਬੋਲਦੇ ਹਨ। ਬੱਚਿਆਂ ਨੂੰ ਦੂਸਰਿਆਂ ਨਾਲ ਮੇਲ-ਮਿਲਾਪ ਕਰਨਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਸੱਭਿਆਚਾਰਕ ਅੰਤਰਾਂ ਦਾ ਆਦਰ ਕਰਨਾ ਵੀ ਸਿਖਾਇਆ ਜਾਂਦਾ ਹੈ।

ਕਿੰਡਰ ਪ੍ਰੋਗਰਾਮਾਂ ਦੀਆਂ ਕਿਸਮਾਂ

ਬੱਚੇ ਤਿੰਨ ਸਾਲਾ ਕਿੰਡਰਗਾਰਟਨ ਪ੍ਰੋਗਰਾਮ ਵਿੱਚ ਜਾਂ ਤਾਂ ਲੰਬੇ ਦਿਨ ਦੀ ਦੇਖਭਾਲ ਸੇਵਾ (ਜਿਸਨੂੰ ਚਾਈਲਡਕੇਅਰ ਵੀ ਕਿਹਾ ਜਾਂਦਾ ਹੈ) ਵਾਲੇ ਕੇਂਦਰ ਵਿੱਚ ਜਾਂ ਸਟੈਂਡਅਲੋਨ ਕਿੰਡਰ ਸੇਵਾ (ਜਿਸਨੂੰ ਸੈਸ਼ਨਲ ਵੀ ਕਿਹਾ ਜਾਂਦਾ ਹੈ) ਵਿੱਚ ਦਾਖਲਾ ਲੈ ਸਕਦੇ ਹਨ। ਇਹ ਸੇਵਾਵਾਂ ਆਮ ਤੌਰ ‘ਤੇ ਚਾਰ ਸਾਲਾ ਕਿੰਡਰਗਾਰਟਨ ਪ੍ਰੋਗਰਾਮ ਦੀ ਵੀ ਪੇਸ਼ਕਸ਼ ਕਰਦੀਆਂ ਹਨ।

ਪੂਰੇ ਦਿਨ ਦੀ ਦੇਖਭਾਲ ਕਰਨ ਵਾਲਾ ਸੈਂਟਰ ਕਿੰਡਰ ਪ੍ਰੋਗਰਾਮ ਸਮੇਤ ਪੂਰੇ ਦਿਨ ਦੀ ਸਿੱਖਿਆ ਅਤੇ ਦੇਖਭਾਲ ਦੀ ਪੇਸ਼ਕਸ਼ ਵੀ ਕਰ ਸਕਦਾ ਹੈ। ਅਧਿਆਪਕਾਂ ਦੀ ਅਗਵਾਈ ਵਾਲੇ ਕਿੰਡਰ ਪ੍ਰੋਗਰਾਮ ਨੂੰ ਸਿੱਖਿਆ ਅਤੇ ਦੇਖਭਾਲ ਦੇ ਵਾਧੂ ਘੰਟਿਆਂ ਨਾਲ ਜੋੜਿਆ ਜਾ ਸਕਦਾ ਹੈ।

ਕਿਸੇ ਇਕੱਲੇ ਤੌਰ ‘ਤੇ ਚੱਲਣ ਵਾਲੀ ਸੇਵਾ ਵਿੱਚ, ਕਿੰਡਰਗਾਰਟਨ ਪ੍ਰੋਗਰਾਮ ਸਿਰਫ਼ ਖ਼ਾਸ ਦਿਨਾਂ ਅਤੇ ਖ਼ਾਸ ਸਮਿਆਂ ‘ਤੇ ਹੀ ਕੰਮ ਕਰੇਗਾ। ਇੱਕ ਇਕੱਲੇ ਤੌਰ ‘ਤੇ ਚੱਲਣ ਵਾਲੀ ਸੇਵਾ ਆਮ ਤੌਰ ‘ਤੇ ਸਕੂਲ ਦੀ ਮਿਆਦ ਦੇ ਦੌਰਾਨ ਸਾਲ ਵਿੱਚ 40 ਹਫ਼ਤਿਆਂ ਲਈ ਹੀ ਕੰਮ ਕਰਦੀ ਹੈ ਅਤੇ ਸਕੂਲਾਂ ਵਾਂਗ ਹੀ ਛੁੱਟੀਆਂ ਲੈਂਦੀ ਹੈ। ਇਹ ਦਿਨ ਅਤੇ ਘੰਟੇ ਇਸ ਕਿੰਡਰ ਸੇਵਾ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।

Updated 26 March 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government