Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਕਿੰਡਰ ਕਿੱਟਾਂ (Kinder Kits) - ਪੰਜਾਬੀ (Punjabi)

2025 ਤੋਂ, ਫੰਡ ਪ੍ਰਾਪਤ ਤਿੰਨ ਸਾਲਾਂ ਦੇ ਕਿੰਡਰ ਪ੍ਰੋਗਰਾਮ ਵਿੱਚ ਦਰਜ ਹਰ ਬੱਚਾ ‘‘ਕਿੰਡਰ ਕਿੱਟ’’ ਪ੍ਰਾਪਤ ਕਰਨ ਲਈ ਯੋਗ ਹੈ।

ਘਰ-ਪਰਿਵਾਰਾਂ ਲਈ ਗਾਈਡ

ਤੁਹਾਡੀ ਕਿੰਡਰ ਕਿੱਟ ਬਾਰੇ

ਆਪਣੇ ਬੱਚੇ ਨੂੰ ਖੇਡ ਵਿੱਚ ਸ਼ਾਮਲ ਕਰਨਾ, ਉਸਦੀ ਸਿੱਖਿਆ ਅਤੇ ਵਿਕਾਸ ਵਿੱਚ ਸਹਾਇਤਾ ਕਰਨ ਦਾ ਇੱਕ ਵਧੀਆ ਤਰੀਕਾ ਹੈ। ਮਾਪੇ, ਦੇਖਭਾਲ ਕਰਨ ਵਾਲੇ ਅਤੇ ਪਰਿਵਾਰ, ਇਸ ਯਾਤਰਾ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹਿੱਸਾ ਹੁੰਦੇ ਹਨ।

ਕਿੰਡਰ ਕਿੱਟਾਂ ਕਿਤਾਬਾਂ, ਵਿਦਿਅਕ ਖਿਡੌਣਿਆਂ ਅਤੇ ਤੁਹਾਡੇ ਬੱਚੇ ਅਤੇ ਪਰਿਵਾਰ ਲਈ ਘਰ ਵਿੱਚ ਆਨੰਦ ਲੈਣ ਲਈ ਤਿਆਰ ਕੀਤੀਆਂ ਗਤੀਵਿਧੀਆਂ ਨਾਲ ਭਰੀਆਂ ਹੋਈਆਂ ਹਨ।

ਹਰੇਕ ਕਿੰਡਰ ਕਿੱਟ ਵਿੱਚ ਖ਼ਾਸ ਤੌਰ ‘ਤੇ ਤਿੰਨ ਸਾਲ ਦੇ ਬੱਚਿਆਂ ਲਈ ਬਣਾਈਆਂ ਗਈਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।

Illustration of three children playing. One is reading a book, one is colouring in, one is holding animal finger puppets.

ਵਿਕਟੋਰੀਅਨ ਅਰਲੀ ਈਅਰ ਲਰਨਿੰਗ ਐਂਡ ਡਿਵੈਲਪਮੈਂਟ ਫਰੇਮਵਰਕ

ਸ਼ੁਰੂਆਤੀ ਬਚਪਨ ਦੇ ਅਧਿਆਪਕ ਅਤੇ ਸਿੱਖਿਅਕ ਤੁਹਾਡੇ ਬੱਚੇ ਦੀ ਵੱਧਣ ਅਤੇ ਸਿੱਖਣ ਵਿੱਚ ਸਹਾਇਤਾ ਕਰਦੇ ਹਨ।

ਕਿੰਡਰਗਾਰਟਨ ਪ੍ਰੋਗਰਾਮ ਬੱਚਿਆਂ ਦੀ ਸਿੱਖਿਆ ਅਤੇ ਵਿਕਾਸ ਨੂੰ ਸੇਧ ਦੇਣ ਲਈ ਵਿਕਟੋਰੀਅਨ ਅਰਲੀ ਈਅਰਜ਼ ਲਰਨਿੰਗ ਐਂਡ ਡਿਵੈਲਪਮੈਂਟ ਫਰੇਮਵਰਕ (VEYLDF) ਦੀ ਵਰਤੋਂ ਕਰਦੇ ਹਨ।

ਤੁਹਾਡੀ ਕਿੰਡਰ ਕਿੱਟ ਵਿੱਚ ਸ਼ਾਮਲ ਹਰ ਚੀਜ਼ VEYLDF ਦੇ 1 ਜਾਂ ਇਸਤੋਂ ਵੱਧ ਨਤੀਜਿਆਂ ਨਾਲ ਜੁੜਦੀ ਹੈ।

ਪਿੱਠੂ ਬੈਗ

ਕਿੰਡਰ ਕਿੱਟ ਬੈਕਪੈਕ ਹਰ ਰੋਜ਼ ਵਰਤਿਆ ਜਾ ਸਕਦਾ ਹੈ, ਸਮਾਨ ਰੱਖਣ ਲਈ ਵੀ ਅਤੇ ਖੇਡਣ ਲਈ ਵੀ।

ਤੁਹਾਡਾ ਬੱਚਾ ਪਿਛਲੇ ਪਾਸੇ ਗੱਤੇ ਦੇ ਟੈਗ ‘ਤੇ ਇੱਕ ਤਸਵੀਰ ਬਣਾ ਸਕਦਾ ਹੈ, ਤਾਂ ਜੋ ਉਹ ਪਛਾਣ ਸਕੇ ਕਿ ਕਿਹੜਾ ਬੈਕਪੈਕ ਉਸਦਾ ਹੈ।

ਬੈਕਪੈਕ ਦੀ ਜ਼ਿਪ ਖੋਲ੍ਹੋ ਅਤੇ ਵੈਲਕਰੋ ਟੈਬ ਹੇਠਾਂ ਦਬਾਓ ਤਾਂ ਜੋ ਸਮਤਲ ਹਿੱਸੇ ਨੂੰ ਕਲਪਨਾਤਮਕ ਖੇਡ ਲਈ ਵਰਤਿਆ ਜਾ ਸਕੇ।

ਪੜ੍ਹਨਾ

ਪੜ੍ਹਨਾ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਸਮਾਂ ਬਿਤਾਉਣ ਦਾ ਇੱਕ ਵਧੀਆ ਤਰੀਕਾ ਹੈ। ਇਹ ਸਾਖਰਤਾ ਵਿਕਾਸ ਦਾ ਸਮਰਥਨ ਕਰਨ ਦੇ ਸਭ ਤੋਂ ਮਹੱਤਵਪੂਰਨ ਤਰੀਕਿਆਂ ਵਿੱਚੋਂ ਇੱਕ ਹੈ।

ਆਪਣੇ ਬੱਚੇ ਨਾਲ ਨਿਯਮਿਤ ਕਹਾਣੀ-ਸਮਾਂ ਬਿਤਾਉਣਾ, ਉਸਦੀ ਕਲਪਨਾ ਅਤੇ ਸ਼ਬਦਾਵਲੀ ਨੂੰ ਵਿਕਸਤ ਕਰਨ ਵਿੱਚ ਮਦਦ ਕਰਦਾ ਹੈ।

ਡਰਾਇੰਗ ਅਤੇ ਚਿੰਨ੍ਹ ਬਣਾਉਣਾ

ਡਰਾਇੰਗ ਅਤੇ ਨਿਸ਼ਾਨ ਬਣਾਉਣਾ ਬੱਚਿਆਂ ਨੂੰ ਰਚਨਾਤਮਕ ਢੰਗ ਨਾਲ ਆਪਣੇ ਆਪ ਨੂੰ ਪ੍ਰਗਟ ਕਰਨ ਅਤੇ ਆਤਮ-ਵਿਸ਼ਵਾਸ ਬਣਾਉਣ ਵਿੱਚ ਮਦਦ ਕਰਦਾ ਹੈ। ਕਾਗਜ਼ ‘ਤੇ ਕ੍ਰੇਅਨ ਦਾ ਪ੍ਰਯੋਗ ਕਰਕੇ, ਬੱਚੇ:

ਰਚਨਾਤਮਕ ਗਤੀਵਿਧੀਆਂ

ਰਚਨਾਤਮਕ ਖੇਡ ਤੁਹਾਡੇ ਬੱਚੇ ਦੀਆਂ ਸਾਰੀਆਂ 5 ਗਿਆਨ-ਇੰਦਰੀਆਂ - ਨਜ਼ਰ, ਗੰਧ, ਸੁਣਨਾ, ਛੋਹਣਾ ਅਤੇ ਸੁਆਦ ਨੂੰ ਉਤੇਜਿਤ ਕਰਦੀ ਹੈ। ਇਹ ਆਲੇ-ਦੁਆਲੇ ਦੀ ਦੁਨੀਆ ਦੀ ਪੜਚੋਲ ਕਰਨ, ਖੋਜਣ ਅਤੇ ਸਿੱਖਣ ਦਾ ਇੱਕ ਮਜ਼ੇਦਾਰ ਤਰੀਕਾ ਹੈ।

ਬਾਹਰ ਖੇਡਣਾ

ਨਿਗਰਾਨੀ ਹੇਠ ਬਾਹਰੀ ਖੇਡ ਤੁਹਾਡੇ ਬੱਚੇ ਦੇ ਵਾਧੇ, ਵਿਕਾਸ ਅਤੇ ਤੰਦਰੁਸਤੀ ਦਾ ਇੱਕ ਵੱਡਾ ਹਿੱਸਾ ਹੈ।

ਬੱਚੇ:

ਨਾਟਕੀ ਖੇਡ

ਨਾਟਕੀ ਖੇਡ ਬੱਚਿਆਂ ਨੂੰ ਕਾਲਪਨਿਕ ਕਹਾਣੀਆਂ ਵਿੱਚ ਕੰਮ ਕਰਨ ਅਤੇ ਹੋਰ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਉਣ ਲਈ ਉਤਸ਼ਾਹਿਤ ਕਰਦਾ ਹੈ।

ਬੱਚੇ ਮਹੱਤਵਪੂਰਨ ਭਾਸ਼ਾ ਅਤੇ ਸਮਾਜਿਕ ਹੁਨਰ ਦਾ ਅਭਿਆਸ ਕਰਨ ਲਈ ਨਾਟਕੀ ਖੇਡ ਦੀ ਵਰਤੋਂ ਕਰਦੇ ਹਨ, ਜਿਸ ਵਿੱਚ ਸ਼ਾਮਲ ਹਨ:

ਖੇਡਾਂ

ਪਰਿਵਾਰ ਅਤੇ ਦੋਸਤਾਂ ਨਾਲ ਖੇਡਾਂ ਖੇਡਣਾ ਤੁਹਾਡੇ ਬੱਚੇ ਦੇ ਸਮਾਜਿਕ ਹੁਨਰ ਨੂੰ ਬਣਾਉਣ ਦਾ ਵਧੀਆ ਤਰੀਕਾ ਹੈ।

ਖੇਡਾਂ ਬੱਚਿਆਂ ਨੂੰ ਗਿਣਤੀ, ਭਾਸ਼ਾ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਸਿੱਖਣ ਵਿੱਚ ਮੱਦਦ ਕਰ ਸਕਦੀਆਂ ਹਨ।

ਭਾਈਚਾਰੇ ਦਾ ਨਿਰਮਾਣ ਕਰਨਾ

ਖੇਡਣਾ ਉਹ ਹੁੰਦਾ ਹੈ ਕਿ ਬੱਚੇ ਆਪਣੇ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਬਾਰੇ ਕਿਵੇਂ ਖੋਜਦੇ ਅਤੇ ਸਿੱਖਦੇ ਹਨ। ਬੱਚਿਆਂ ਲਈ, ਖੇਡਣਾ ਅਤੇ ਸਿੱਖਣਾ ਨਾਲ-ਨਾਲ ਚੱਲਦਾ ਹੈ। ਤੁਹਾਡੀ ਕਿੰਡਰ ਕਿੱਟ ਵਿਚਲੀਆਂ ਚੀਜ਼ਾਂ ਤੁਹਾਨੂੰ ਵਿਭਿੰਨਤਾ ਅਤੇ ਵੱਖ-ਵੱਖ ਸੱਭਿਆਚਾਰਾਂ ਬਾਰੇ ਗੱਲਬਾਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

ਪਛਾਣ ਦਾ ਆਦਰ ਕਰਨਾ

ਬੱਚਿਆਂ ਨੂੰ ਸਾਰੇ ਸੱਭਿਆਚਾਰਾਂ ਬਾਰੇ ਸਿੱਖਣ ਲਈ ਉਤਸ਼ਾਹਿਤ ਕਰ ਰਹੇ ਹਾਂ ਜੋ ਸਮਝ, ਸਵੀਕ੍ਰਿਤੀ ਅਤੇ ਮਾਣ ਨੂੰ ਵਧਾਉਂਦਾ ਹੈ। ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸੱਭਿਆਚਾਰ, ਅਤੇ ਇੱਥੇ ਵਿਕਟੋਰੀਆ ਵਿੱਚ, ਕੂਰੀ ਸੱਭਿਆਚਾਰ, ਅੱਜ ਵੀ ਜਿੰਦਾ ਹਨ ਅਤੇ ਫਲਫੁਲ ਰਹੇ ਹਨ। ਸਾਨੂੰ ਉਹਨਾਂ ਨੂੰ ਕਿੱਟਾਂ ਵਿੱਚ ਲੇਖਕਾਂ ਅਤੇ ਕਲਾਕਾਰਾਂ ਵਜੋਂ ਉਤਸ਼ਾਹਿਤ ਕਰਨ ਲਈ ਮਾਣ ਹੈ।

ਆਪਣੇ ਬੱਚੇ ਨੂੰ ਕੂਰੀ ਪਰੰਪਰਾਵਾਂ ਅਤੇ ਸੱਭਿਆਚਾਰਾਂ ਬਾਰੇ ਹੋਰ ਜਾਣਨ ਵਿੱਚ ਮਦਦ ਕਰਨ ਲਈ ਇੱਥੇ ਕੁਝ ਗਤੀਵਿਧੀਆਂ ਦਿੱਤੀਆਂ ਗਈਆਂ ਹਨ:

ਔਸਲਾਨ ਵਿੱਚ ਕਿਤਾਬਾਂ

ਔਸਲਨ ਵਿਕਟੋਰੀਆ ਦੇ ਅਰਲੀ ਚਾਈਲਡਹੁੱਡ ਲੈਂਗੂਏਜ ਪ੍ਰੋਗਰਾਮ ਵਿੱਚ ਵਰਤੀ ਜਾਣ ਵਾਲੀ ਸੰਕੇਤ ਭਾਸ਼ਾ ਹੈ। ਇਹ ਪ੍ਰੋਗਰਾਮ ਕੁੱਝ ਕਿੰਡਰਗਾਰਟਨਾਂ ਵਿੱਚ ਉਪਲਬਧ ਹੈ।

ਛੋਟੀ ਉਮਰ ਵਿੱਚ ਦੂਜੀ ਭਾਸ਼ਾ ਸਿੱਖਣ ਵਾਲੇ ਬੱਚਿਆਂ ਲਈ ਬਹੁਤ ਸਾਰੇ ਫ਼ਾਇਦੇ ਹਨ, ਜਿਸ ਵਿੱਚ ਸ਼ਾਮਲ ਹਨ:

ਕਿੰਡਰ ਕਿੱਟਾਂ ਵਿੱਚ ਸ਼ਾਮਲ ਬਹੁਤ ਸਾਰੀਆਂ ਕਿਤਾਬਾਂ ਵਿੱਚ ਔਸਲਾਨ ਅਨੁਵਾਦ ਉਪਲਬਧ ਹਨ

ਬੱਚੇ ਦੀ ਸੁਰੱਖਿਆ, ਤੰਦਰੁਸਤੀ ਅਤੇ ਵਾਧੂ ਸਹਾਇਤਾ

ਬੱਚਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਤੋਂ ਵੱਧ ਕੁੱਝ ਵੀ ਮਹੱਤਵਪੂਰਨ ਨਹੀਂ ਹੈ। ਆਪਣੀ ਸੇਵਾ ਤੋਂ ਪੁੱਛੋ ਕਿ ਉਹ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਦੇ ਹਨ।

ਸਾਰੇ ਬੱਚੇ ਵੱਖ-ਵੱਖ ਤਰੀਕੇ ਨਾਲ ਅਤੇ ਆਪਣੀ ਖੁਦ ਦੀ ਰਫ਼ਤਾਰ ‘ਤੇ ਸਿੱਖਦੇ ਹਨ। ਜੇਕਰ ਤੁਹਾਨੂੰ ਕੋਈ ਚਿੰਤਾ ਹੈ ਤਾਂ ਆਪਣੇ ਅਰਲੀ ਚਾਈਲਡਹੁੱਡ ਟੀਚਰ ਨਾਲ ਗੱਲ ਕਰੋ। ਜੇਕਰ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਵਾਧੂ ਸਹਾਇਤਾ ਦੀ ਲੋੜ ਹੈ, ਤਾਂ ਹੇਠਾਂ ਦਿੱਤੇ ਤਰੀਕਿਆਂ ਰਾਹੀਂ ਮੱਦਦ ਉਪਲਬਧ ਹੈ:

ਸ਼ੁਰੂਆਤੀ ਬਚਪਨ ਦੀ ਸਿੱਖਿਆ ਵਿੱਚ ਕੈਰੀਅਰ

ਵਿਕਟੋਰੀਆ ਦੇ ਪ੍ਰਫੁਲਿਤ ਹੋ ਰਹੇ ਕਿੰਡਰਗਾਰਟਨ ਸੈਕਟਰ ਵਿੱਚ ਕੈਰੀਅਰ ਸ਼ੁਰੂ ਕਰਨ ਬਾਰੇ ਵਿਚਾਰ ਕਰੋ। ਸ਼ੁਰੂਆਤੀ ਬਚਪਨ ਦੇ ਅਧਿਆਪਕ ਜਾਂ ਸਿੱਖਿਅਕ ਬਣਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ, ਇੱਥੇ ਉਪਲਬਧ ਹਨ:

Illustration of two children sitting on the floor playing with blocks while two adults talk, speech bubble from one adult with text

ਆਪਣੀ ਕਿੰਡਰ ਕਿੱਟ ਦਾਨ ਕਰਨਾ

ਇੱਕ ਵਾਰ ਜਦੋਂ ਤੁਹਾਡਾ ਬੱਚਾ ਆਪਣੀਆਂ ਕਿੰਡਰ ਕਿੱਟ ਚੀਜ਼ਾਂ ਨਾਲ ਕੰਮ ਪੂਰਾ ਕਰ ਲੈਂਦਾ ਹੈ, ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਸੁੱਟ ਦਿਓ।

ਜੇਕਰ ਚੀਜ਼ਾਂ ਚੰਗੀ ਹਾਲਤ ਵਿੱਚ ਹਨ, ਤਾਂ ਉਨ੍ਹਾਂ ਨੂੰ ਕਿਸੇ ਚੈਰਿਟੀ ਨੂੰ ਦਾਨ ਕਰਨ ਬਾਰੇ ਵਿਚਾਰ ਕਰੋ। ਆਪਣੇ ਆਪ ਤੋਂ ਪੁੱਛੋ ‘ਕੀ ਮੈਂ ਇਹ ਕਿਸੇ ਦੋਸਤ ਨੂੰ ਦੇਵਾਂਗਾ/ਗੀ?’। ਜੇਕਰ ਜਵਾਬ ‘‘ਹਾਂ’’ ਹੈ, ਤਾਂ ਚੈਰਿਟੀ ਨੂੰ ਦਾਨ ਕਰਨਾ ਉਚਿਤ ਹੈ।

ਜੇਕਰ ਤੁਹਾਡੀਆਂ ਚੀਜ਼ਾਂ ਦਾਨ ਕਰਨ ਯੋਗ ਨਹੀਂ ਹਨ, ਤਾਂ ਕਿਰਪਾ ਕਰਕੇ ਜਿੱਥੇ ਵੀ ਸੰਭਵ ਹੋਵੇ ਉਹਨਾਂ ਨੂੰ ਰੀਸਾਈਕਲ ਕਰੋ।

ਕੂੜੇ ਨੂੰ ਘਟਾਉਣਾ ਅਤੇ ਸਹੀ ਤਰੀਕੇ ਨਾਲ ਨਿਪਟਾਰਾ ਕਰਨਾ ਇੱਕ ਸਾਫ਼-ਸੁਥਰੇ, ਹਰੇ-ਭਰੇ ਵਿਕਟੋਰੀਆ ਨੂੰ ਬਣਾਉਣ ਵਿੱਚ ਮਦਦ ਕਰਦਾ ਹੈ।

Education & training

Updated 29 January 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government