Mini vic.gov.au

This is a low bandwidth version of vic.gov.au. Contents may not be up to date. © Copyright State Government of Victoria

ਵਾਲੰਟੀਅਰ ਕਿਵੇਂ ਬਣਨਾ ਹੈ? (How to volunteer - Punjabi)

ਸਿੱਖੋ ਕਿ ਵਾਲੰਟੀਅਰ ਵਜੋਂ ਕਿਵੇਂ ਸ਼ੁਰੂਆਤ ਕਰਨੀ ਹੈ, ਤੁਹਾਨੂੰ ਕੀ ਕਰਨ ਦੀ ਲੋੜ ਹੈ, ਅਤੇ ਆਪਣੇ ਰੁਚੀਆਂ ਦੇ ਅਨੁਸਾਰ ਭੂਮਿਕਾਵਾਂ ਕਿਵੇਂ ਲੱਭਣੀਆਂ ਹਨ। ਰਸਮੀ ਵਾਲੰਟੀਅਰ ਵਜੋਂ ਕੰਮ ਕਰਨਾ ਆਮ ਤੌਰ ‘ਤੇ ਗ਼ੈਰ-ਮੁਨਾਫ਼ਾ ਕਮਿਊਨਿਟੀ ਸੰਸਥਾਵਾਂ ਰਾਹੀਂ ਆਯੋਜਿਤ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ‘ਵਾਲੰਟੀਅਰ ਸ਼ਾਮਲ ਕਰਨ ਵਾਲੀਆਂ ਸੰਸਥਾਵਾਂ’ ਵੀ ਕਿਹਾ ਜਾਂਦਾ ਹੈ। ਇੱਕ ਰਸਮੀ ਵਾਲੰਟੀਅਰ ਵਜੋਂ ਕੰਮ ਕਰਨ ਲਈ ਅਰਜ਼ੀ ਦੇਣਾ ਕੁੱਝ ਹੱਦ ਤੱਕ ਨੌਕਰੀ ਲਈ ਅਰਜ਼ੀ ਦੇਣ ਵਰਗਾ ਹੁੰਦਾ ਹੈ।

ਵਾਲੰਟੀਅਰ ਸੰਸਥਾਵਾਂ ਕੋਲ ਅਕਸਰ ਉਹਨਾਂ ਲੋਕਾਂ ਨੂੰ ਲੱਭਣ ਲਈ ਇੱਕ ਪ੍ਰਕਿਰਿਆ ਹੁੰਦੀ ਹੈ, ਜੋ ਉਨ੍ਹਾਂ ਦੀਆਂ ਲੋੜਾਂ ਨਾਲ ਸਭ ਤੋਂ ਵੱਧ ਮੇਲ ਖਾਂਦੇ ਹਨ। ਜੇਕਰ ਤੁਸੀਂ ਇੱਕ ਰਸਮੀ ਵਾਲੰਟੀਅਰ ਵਜੋਂ ਕੰਮ ਕਰਨ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਸੰਸਥਾ ਬਾਰੇ ਅਤੇ ਉਸ ਕੰਮ ਦੀ ਕਿਸਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰੋ। ਇਹ ਤੁਹਾਨੂੰ ਇਹ ਫ਼ੈਸਲਾ ਕਰਨ ਵਿੱਚ ਮੱਦਦ ਕਰੇਗਾ ਕਿ ਕੀ ਇਹ ਕੁੱਝ ਅਜਿਹਾ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ।

ਸ਼ੁਰੂਆਤ ਕਰਨੀ

ਵਾਲੰਟੀਅਰ ਵਜੋਂ ਕੰਮ ਕਰਨ ਲਈ ਤਿਆਰ ਹੋਣ ਦਾ ਪਹਿਲਾ ਕਦਮ ਇਹ ਸੋਚਣਾ ਹੈ ਕਿ:

ਵਧੀਕ ਸ਼ਰਤਾਂ

ਸੰਸਥਾਵਾਂ ਨੌਜਵਾਨ ਬਾਲਗਾਂ ਤੋਂ ਮਾਤਾ-ਪਿਤਾ ਦੀ ਸਹਿਮਤੀ ਲੈਣ ਦੀ ਮੰਗ ਕਰ ਸਕਦੀਆਂ ਹਨ, ਤਾਂ ਜੋ ਉਹ ਵਾਲੰਟੀਅਰ ਵਜੋਂ ਕੰਮ ਕਰ ਸਕਣ। ਬਾਲਗਾਂ ਨੂੰ ਸ਼ਾਇਦ ਪੁਲਿਸ ਚੈੱਕ ਜਾਂ ਵਰਕਿੰਗ ਵਿਦ ਚਿਲਡਰਨ ਚੈੱਕ ਮੁਹੱਈਆ ਕਰਵਾਉਣਾ ਪਵੇ। ਕੁੱਝ ਵਾਲੰਟੀਅਰ ਭੂਮਿਕਾਵਾਂ ਲਈ ਤੁਹਾਨੂੰ ਇੰਟਰਵਿਊ ਦੇਣਾ ਜਾਂ ਟ੍ਰੇਨਿੰਗ ਕੋਰਸ ਕਰਨਾ ਪੈ ਸਕਦਾ ਹੈ। ਇਹ ਤੁਹਾਨੂੰ ਕੀਮਤੀ ਹੁਨਰ ਅਤੇ ਤਜਰਬਾ ਦੇ ਸਕਦੇ ਹਨ।

ਵਾਲੰਟੀਅਰ ਸ਼ਾਮਲ ਕਰਨ ਵਾਲੀਆਂ ਸੰਸਥਾਵਾਂ ਲੱਭਣਾ

ਤੁਹਾਡੇ ਲਈ ਸਹੀ ਕਮਿਊਨਿਟੀ ਸੰਸਥਾ ਅਤੇ ਵਾਲੰਟੀਅਰ ਵਜੋਂ ਕੰਮ ਕਰਨ ਦੀ ਭੂਮਿਕਾ ਲੱਭਣ ਦੇ ਕਈ ਤਰੀਕੇ ਹਨ। ਕੁੱਝ ਤਰੀਕੇ ਇਹ ਹਨ:

ਤੁਸੀਂ ਵਾਲੰਟੀਅਰਿੰਗ ਰਿਸੋਰਸ ਪੇਜ ਵੀ ਪੜ੍ਹ ਸਕਦੇ ਹੋ ਤਾਂ ਜੋ ਵਿਕਟੋਰੀਆ ਦੇ ਵੱਖ-ਵੱਖ ਖੇਤਰਾਂ ਬਾਰੇ ਵਾਲੰਟੀਅਰ ਜਾਣਕਾਰੀ ਲੱਭ ਸਕੋ।

Communities

Updated 9 October 2025



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government