Mini vic.gov.au

This is a low bandwidth version of vic.gov.au. Contents may not be up to date. © Copyright State Government of Victoria

VCE ਵੋਕੇਸ਼ਨਲ ਮੇਜਰ ਬਾਰੇ (About the VCE Vocational Major) - ਪੰਜਾਬੀ (Punjabi)

VCE ਵੋਕੇਸ਼ਨਲ ਮੇਜਰ ਬਾਰੇ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।

On this page

https://player.vimeo.com/video/943444416?autoplay=0

View transcript

ਤੁਹਾਡਾ VCE ਪ੍ਰਾਪਤ ਕਰਨ ਲਈ ਇੱਕ ਨਵਾਂ ਤਰੀਕਾ ਉਪਲਬਧ ਹੈ

VCE ਵੋਕੇਸ਼ਨਲ ਮੇਜਰ (VCE VM) ਇੱਕ ਦੋ-ਸਾਲਾਂ ਅਪਲਾਈਡ ਲਰਨਿੰਗ ਪ੍ਰੋਗਰਾਮ ਹੈ ਜੋ VCE ਦਾ ਹਿੱਸਾ ਹੈ।

ਤੁਹਾਨੂੰ ਨੌਕਰੀ ਅਤੇ ਜੀਵਨ ਲਈ ਹੁਨਰ ਅਤੇ ਇੱਕ ਜਾਂ ਇੱਕ ਤੋਂ ਵੱਧ ਉਦਯੋਗਾਂ ਵਿੱਚ ਹੱਥੀਂ ਕੰਮ ਕਰਨ ਦਾ ਤਜ਼ਰਬਾ ਮਿਲੇਗਾ, ਜਿਸ ਵਿੱਚ ਤੁਸੀਂ ਰੁਜ਼ਗਾਰਯੋਗਤਾ ਲਈ ਤਿਆਰ ਹੋਣ ਦੇ ਫਾਇਦੇ ਨਾਲ ਸਕੂਲ ਨੂੰ ਪੂਰਾ ਕਰੋਗੇ।

ਤੁਹਾਡੇ ਅਧਿਆਪਕ ਕਈ ਗਤੀਵਿਧੀਆਂ ਰਾਹੀਂ ਤੁਹਾਡੀ ਤਰੱਕੀ ਦਾ ਮੁਲਾਂਕਣ ਕਰਨਗੇ। ਤੁਹਾਡੀ ਇੱਕੋ-ਇੱਕ ਪ੍ਰੀਖਿਆ ਜਨਰਲ ਅਚੀਵਮੈਂਟ ਟੈਸਟ (GAT) (ਸਿਰਫ਼ ਭਾਗ A) ਹੁੰਦਾ ਹੈ।

ਇਹ ਚਾਰ VCE VM ਅਧਿਐਨ ਖੇਤਰ ਬਾਕੀ ਦੇ VCE ਅਧਿਐਨਾਂ ਲਈ ਵਰਤੇ ਜਾਂਦੇ ਮੁਲਾਂਕਣ ਤੋਂ ਵੱਖਰੇ ਮੁਲਾਂਕਣ ਰੂਪ ਦੀ ਵਰਤੋਂ ਕਰਦੇ ਹਨ। ਇਹ ਮੁਲਾਂਕਣ ਕਲਾਸ ਵਿੱਚ ਤੁਹਾਡੇ ਅਧਿਆਪਕ ਦੁਆਰਾ ਪੂਰਾ ਕੀਤਾ ਜਾਂਦਾ ਹੈ, ਜੋ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ।

VCE VM ਵਿਸ਼ਿਆਂ ਨੂੰ ਅੰਕ ਨਹੀਂ ਦਿੱਤੇ ਜਾਂਦੇ ਹਨ, ਇਸ ਲਈ ਉਹਨਾਂ ਨੂੰ ATAR ਵਿੱਚ ਨਹੀਂ ਗਿਣਿਆ ਜਾਵੇਗਾ।

VCE VM ਇੱਕ ਵਧੀਆ ਵਿਕਲਪ ਹੈ ਜੇਕਰ ਤੁਸੀਂ ਇੱਕ ਅਸਲ-ਦੁਨਿਆਵੀਂ ਮਾਹੌਲ ਵਿੱਚ ਸਿੱਖਣਾ ਪਸੰਦ ਕਰਦੇ ਹੋ ਅਤੇ ਤੁਹਾਨੂੰ ATAR ਦੀ ਲੋੜ ਨਹੀਂ ਹੈ।

ਇਸ ਪੇਜ ਨੂੰ WhatsApp ‘ਤੇ ਸਾਂਝਾ ਕਰੋ

VCE VM ਤੁਹਾਨੂੰ ਕਿੱਥੇ ਲੈ ਕੇ ਜਾ ਸਕਦਾ ਹੈ

VCE VM ਇਨ੍ਹਾਂ ਲਈ ਤਿਆਰ ਹੋਣ ਵਿੱਚ ਤੁਹਾਡੀ ਮੱਦਦ ਕਰੇਗਾ:

ਤੁਹਾਡੇ VCE VM ਵਿਸ਼ਿਆਂ ਦੇ ਵਿਕਲਪ

VCE VM ਨੂੰ ਮੁੰਕਮਲ ਕਰਨ ਲਈ, ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੀ ਲੋੜ ਹੈ। ਇਸ ਵਿੱਚ ਇਨ੍ਹਾਂ ਦੇ ਸ਼ਾਮਲ ਹੋਣ ਦੀ ਲੋੜ ਹੈ:

ਤੁਸੀਂ ਆਪਣੀ VET ਦੇ ਹਿੱਸੇ ਵਜੋਂ ਕੰਮ ਵਾਲੀ ਥਾਂ ‘ਤੇ ਸਿੱਖਣ ਲਈ ਸਮਾਂ ਵੀ ਬਿਤਾ ਸਕਦੇ ਹੋ। ਇਸ ਨੂੰ ਸਟ੍ਰਕਚਰਡ ਵਰਕਪਲੇਸ ਲਰਨਿੰਗ ਰਿਕੋਗਨੀਸ਼ਨ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ ਨੂੰ ਮਾਨਤਾ) ਵਜੋਂ ਜਾਣਿਆ ਜਾਂਦਾ ਹੈ।

ਤੁਸੀਂ ਆਪਣੇ VCE VM ਪ੍ਰੋਗਰਾਮ ਵਿੱਚ ਹੋਰ VCE ਅਧਿਐਨ ਸ਼ਾਮਲ ਕਰ ਸਕਦੇ ਹੋ।

VCE VM ਦੇ ਮੁੱਖ ਵਿਸ਼ੇ

VCE ਵੋਕੇਸ਼ਨਲ ਮੇਜਰ ਵਿੱਚ 4 ਮੁੱਖ ਵਿਸ਼ਿਆਂ ਦੀ ਪੜਚੋਲ ਕਰੋ।

VCE VM ਦੇ ਮੁੱਖ ਵਿਸ਼ੇ

11ਵੀਂ ਅਤੇ 12ਵੀਂ ਜਮਾਤ ਲਈ VCE ਅਤੇ VCE VM ਵਿਸ਼ਿਆਂ ਦੇ ਵਿਕਲਪ

ਦੋਵਾਂ ਮਾਰਗਾਂ ਵਿੱਚ ਉਪਲਬਧ ਆਪਣੇ ਵਿਸ਼ਿਆਂ ਦੇ ਵਿਕਲਪਾਂ ਦੀ ਪੜਚੋਲ ਕਰੋ

11ਵੀਂ ਅਤੇ 12ਵੀਂ ਜਮਾਤ ਲਈ ਵਿਸ਼ਿਆਂ ਦੀ ਚੋਣ ਕਰਨਾ

ਤੁਸੀਂ ਕੀ ਪ੍ਰਾਪਤ ਕਰੋਗੇ?

ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ ਇਹ ਪ੍ਰਾਪਤ ਕਰੋਗੇ:

ਜਿਹੜੇ ਵਿਦਿਆਰਥੀ ਇਹ ਸਰਟੀਫ਼ਿਕੇਟ ਨੂੰ ਪੂਰਾ ਨਹੀਂ ਕਰਦੇ ਹਨ, ਉਹਨਾਂ ਨੂੰ ਸਟੂਡੈਂਟ ਅਚੀਵਮੈਂਟ ਪ੍ਰੋਫਾਈਲ (Student Achievement Profile) ਸਾਰ ਪ੍ਰਾਪਤ ਹੋਵੇਗਾ ਜੋ ਉਹਨਾਂ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕਰਦਾ ਹੋਵੇਗਾ।

ਸਟੇਟਮੈਂਟ ਆਫ਼ ਅਟੈਨਮੈਂਟ (statement of attainment) ਨੂੰ ਤੁਹਾਡੇ TAFE ਜਾਂ ਹੋਰ VET ਸਿਖਲਾਈ ਸੰਸਥਾ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਇਹ ਸਟੇਟਮੈਂਟ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਫਰੇਮਵਰਕ (Australian Qualifications Framework, AQF) ਦੇ ਅੰਦਰ ਮਾਨਤਾ ਪ੍ਰਾਪਤ ਕੋਰਸਾਂ ਲਈ ਪਾਸ ਕੀਤੀਆਂ ਗਈਆਂ ਸਾਰੀਆਂ ਯੂਨਿਟਾਂ ਨੂੰ ਸੂਚੀਬੱਧ ਕਰਦੀ ਹੈ।

A teenage girl in a lab coat and protective glasses smiles to someone off camera. She is holding a DNA model in her hands.

ਕਮਲਾ ਦਾ VCE VM ਮਾਰਗ (Kamala’s VCE VM pathway) - ਪੰਜਾਬੀ (Punjabi)

VCE ਵੋਕੇਸ਼ਨਲ ਮੇਜਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦੀ ਉਦਾਹਰਨ।

ਹੋਰ ਜਾਣਕਾਰੀ

ਇਹ ਪਤਾ ਕਰਨ ਲਈ ਕਿ ਕੀ VCE VM ਤੁਹਾਡੇ ਲਈ ਸਹੀ ਹੈ, ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਗੱਲ ਕਰੋ।

ਹੋਰ ਮਾਰਗ

teenager learning to bee keep

ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ ਬਾਰੇ (About the Victorian Certificate of Education) - ਪੰਜਾਬੀ (Punjabi)

ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE) ਦੀ ਪੜ੍ਹਾਈ ਕਰਨ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।

High school student sanding some wood in class

ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ ਬਾਰੇ (About the Victorian Pathways Certificate) - ਪੰਜਾਬੀ (Punjabi)

VPC ਬਾਰੇ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।

Education & training

Updated 27 March 2026



About the VIC Government

Grants and programs

Jobs and careers

Arts, culture and heritage

Business and the workplace

Communities

Education and training

Environment, water and energy

Finance and economy

Health and social support

Housing and property

Law and justice

Safety and emergencies

Science and technology

Sport and recreation

Traffic and transport

Working in the Victorian Government